ਬਸਪਾ ਦੀ ਸਮੀਖਿਆ ਮੀਟਿੰਗ 'ਚ ਨੈਸ਼ਨਲ ਕੋਆਡੀਨੇਟਰ ਵਿਪੁਲ ਕੁਮਾਰ ਦਾ ਦਾਅਵਾ
ਪੰਜਾਬ ਸੰਭਾਲੋ ਮੁਹਿੰਮ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ 2027 'ਚ ਪੰਜਾਬ 'ਚ ਬਣੇਗੀ ਬਸਪਾ ਦੀ ਸਰਕਾਰ
ਪਾਇਲ/ ਬੀਜਾ 17 ਜੂਨ (ਮਨਪ੍ਰੀਤ ਸਿੰਘ ਰਣਦਿਓ, ਜਗਜੀਤ ਸਾਂਪਲਾ, ਲਖਵੀਰ ਸਿੰਘ ਲੱਭਾ) ਬਹੁਜਨ ਸਮਾਜ ਪਾਰਟੀ ਦੇਹਾਤੀ 2 ਦੀ ਮੀਟਿੰਗ ਜਿਲ੍ਹਾ ਪ੍ਰਧਾਨ ਹਰਭਜਨ ਸਿੰਘ ਦੁਲਮਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਨੈਸ਼ਨਲ ਕੋਆਡੀਨੇਟਰ ਵਿਪੁਲ ਕੁਮਾਰ ਕੁਮਾਰ ਜਦਕਿ ਵਿਸ਼ੇਸ਼ ਤੌਰ 'ਤੇ ਸੂਬਾ ਜਨਰਲ ਸਕੱਤਰ ਹਰਭਜਨ ਸਿੰਘ ਬਜਰਹੇੜੀ ਤੇ ਕੁਲਵੰਤ ਸਿੰਘ ਮੇਹਤੋਂ ਅਤੇ ਸਕੱਤਰ ਗੁਰਮੀਤ ਸਿੰਘ ਚੋਬਦਾਰਾਂ ਪੁੱਜੇ। ਮੀਟਿੰਗ ਦੌਰਾਨ ਵਿਧਾਨ ਸਭਾ ਹਲਕਾ ਪਾਇਲ, ਖੰਨਾ, ਸਾਹਨੇਵਾਲ, ਰਾਏਕੋਟ ਅਤੇ ਸਮਰਾਲਾ ਦੀ ਲੀਡਰਸ਼ਿਪ ਦੀ ਕਾਰਗੁਜਾਰੀ ਦੀ ਸਮੀਖਿਆ ਕੀਤੀ ਗਈ। ਸ਼੍ਰੀ ਵਿਪੁਲ ਕੁਮਾਰ ਨੇ ਹਰੇਕ ਹਲਕੇ ਤੋਂ ਬੂਥ ਪੱਧਰ ਤੱਕ ਕੀਤੇ ਕੰਮ ਦੀ ਲਿਖਤੀ ਰਿਪੋਰਟ ਹਾਸਿਲ ਕਰਨ ਉਪਰੰਤ ਉਨ੍ਹਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਉਹ ਬਸਪਾ ਦੀ ਕੌਮੀਂ ਪ੍ਰਧਾਮ ਭੈਣ ਕੁਮਾਰੀ ਮਾਇਆਵਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਪਾਰਟੀ ਦਾ ਜੱਥੇਬੰਦਕ ਢਾਂਚਾ ਬੂਥ ਪੱਧਰ ਤੱਕ ਮਜਬੂਤ ਕਰ ਲੈਣਗੇ ਤਾਂ 2027 'ਚ ਪੰਜਾਬ 'ਚ ਬਸਪਾ ਦੀ ਸਰਕਾਰ ਬਣਨ ਤੋਂ ਕੋਈ ਵੀ ਤਾਕਤ ਰੋਕ ਨਹੀਂ ਸਕਦੀ। ਉਨ੍ਹਾਂ ਏਹ ਵੀ ਆਦੇਸ਼ ਦਿੱਤਾ ਕਿ ਬੂਥ ਲੇਵਲ ਤੋਂ ਉੱਪਰ ਤੱਕ ਬਣਨ ਵਾਲੇ ਜੱਥੇਬੰਦਕ ਢਾਂਚੇ 'ਚ ਹਰ ਧਰਮ ਅਤੇ ਜਾਤ ਦੇ ਵਿਆਕਤੀ ਨੂੰ ਲਿਆ ਜਾਵੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ 2027 'ਚ ਪੰਜਾਬ 'ਚ ਬਣੇਗੀ ਬਸਪਾ ਦੀ ਸਰਕਾਰ ਨੂੰ ਦੁਹਰਾਉਂਦਿਆਂ ਕਿਹਾ ਕਿ ਸੂਬਾ ਪ੍ਰਧਾਨ ਸ੍ਰ ਅਵਤਾਰ ਸਿੰਘ ਕਰੀਮਪੁਰੀ ਵੱਲੋਂ ਪੰਜਾਬ ਦੇ ਲੋਕਾਂ ਨੂੰ ਲਾਮਬੰਧ ਕਰਕੇ ਬਸਪਾ ਨਾਲ ਜੋੜਨ ਦੀ "ਪੰਜਾਬ ਸੰਭਾਲੋ ਮੁਹਿੰਮ" ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਦੂਜੀਆਂ ਪਾਰਟੀਆਂ ਦੇ ਝੂਠ ਫਰੇਬ ਤੋਂ ਅੱਕੇ ਅਤੇ ਨਸ਼ਿਆਂ ਨਾਲ ਝੰਬੇ ਪੰਜਾਬ ਦੇ ਲੋਕ ਬਸਪਾ ਵੱਲ ਮੁੜ ਰਹੇ ਹਨ। ਉਨ੍ਹਾਂ ਗੁਰੂ ਰਵਿਦਾਸ ਜੀ ਨਾਲ ਸਬੰਧਿਤ ਸ਼੍ਰੀ ਖੁਰਾਲਗੜ੍ਹ ਸਾਹਿਬ ਦੀ ਧਰਤੀ ਉੱਤੇ ਧੜਾ ਧੜਾ ਖੋਲੇ ਜਾ ਰਹੇ ਸ਼ਰਾਬ ਦੇ ਠੇਕਿਆਂ ਅਤੇ ਉਸ ਇਲਾਕੇ 'ਚ ਨਜਾਇਜ ਤੌਰ 'ਤੇ ਵੇਚੀ ਜਾ ਰਹੀ ਦੇਸੀ ਸ਼ਰਾਬ ਨੂੰ ਬੰਦ ਕਰਵਉਣ ਲਈ ਵੀ 18 ਜੂਨ ਨੂੰ ਗੜਸ਼ੰਕਰ ਪਹੁੰਚਣ ਦਾ ਸੱਦਾ ਦਿੱਤਾ। ਇਸ ਮੌਕੇ ਹਲਕਾ ਸਾਹਨੇਵਾਲ ਦੇ ਇੰਚਾਰਜ ਜਗਤਾਰ ਸਿੰਘ ਕੈਂਥ ਤੇ ਪ੍ਰਧਾਨ ਹਰਜਿੰਦਰ ਸਿੰਘ ਸੁਜਾਤਵਾਲ, ਪਾਇਲ ਤੋਂ ਕੁਲਜਿੰਦਰ ਸਿੰਘ ਤੇ ਤੇਜਿੰਦਰਪਾਲ ਸਿੰਘ, ਖੰਨਾ ਤੋਂ ਦਲਬਾਰਾ ਸਿੰਘ ਤੇ ਸੁਖਵਿੰਦਰ ਸਿੰਘ, ਰਾਏਕੋਟ ਤੋਂ ਸੁਰਿੰਦਰ ਸਪਰਾ ਤੇ ਹਰਸ਼ਮਿੰਦਰ ਸਿੰਘ ਅਤੇ ਸਮਰਾਲਾ ਤੋਂ ਦਲਬੀਰ ਸਿੰਘ ਮੰਡਿਆਣਾ ਤੋਂ ਇਲਾਵਾ ਹੋਰ ਅਹੁਦੇਦਾਰ ਹਾਜਰ ਸਨ।
No comments
Post a Comment